Apaar: A Journey Beyond Autism – Support & Solutions

Change In My Brother’s Behavior

ਮੈਂ ਅੰਕੁਸ਼ ਦੀ ਭੈਣ ਮਮਤਾ ਹਾਂ। ਅੰਕੁਸ਼ ਦੇ ਵਿੱਚ ਆਏ ਕੁੱਝ ਖਾਸ ਬਦਲਾਓ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ,ਕਿ 2019 ਦੇ ਵਿੱਚ ਅੰਕੁਸ਼ ਆਪਣੇ ਪਰਿਵਾਰ ਦੇ ਨਾਲ ਆਪਣੇ ਭਰਾ ਦੇ ਵਿਆਹ ਵਿੱਚ ਸੁਲਤਾਨਪੁਰ UP ਗਿਆ ਸੀ। ਉੱਥੇ ਉਹ ਸਾਰਾ ਦਿਨ ਬਾਹਰ ਘੁੰਮਦਾ ਰਹਿੰਦਾ ਸੀ। ਉਹ ਰੋਜ਼ ਨਦੀ ਦੇ ਕਿਨਾਰੇ ਤੇ ਚੱਲ ਜਾਂਦਾ ਸੀ ਅਤੇ ਖੂਹ ਦੇ ਬੰਨੇ ਤੇ ਬੈਠ ਜਾਂਦਾ ਸੀ ਜਾਂ ਲੇਟ ਜਾਂਦਾ ਸੀ। ਉਸ ਨੂੰ ਦੇਖ ਕੇ ਬੱਚੇ ਉਸ ਨੂੰ ਵੱਟੇ ਮਾਰਦੇ ਸੀ। ਇੱਕ ਵਾਰ ਤਾਂ ਇੱਕ ਨੌਜਵਾਨ ਨੇ ਉਸ ਨੂੰ ਬਹੁਤ ਕੁੱਟਿਆ ਸੀ। ਉਸ ਨੂੰ ਸੱਟਾਂ ਵੀ ਲੱਗੀਆਂ ਸੀ। ਅਸੀ ਤਾਂ ਉਮੀਦ ਖੋਹ ਬੈਠੇ ਸੀ ਕਿ ਇਹ ਕਦੀ ਪਿੰਡ ਜਾਊਗਾ। ਵਿਆਹ ਤੋਂ ਬਾਅਦ ਅਸੀ ਜਲੰਧਰ ਆ ਗਏ ਇੱਥੇ ਵੀ ਸਾਰਾ ਦਿਨ ਇਹ ਘੁੰਮਦਾ ਰਹਿੰਦਾ ਸੀ। ਸਵੇਰ ਦਾ ਨਿੱਕਲਦਾ ਇਹ ਰਾਤੀ ਘਰ ਆਉਂਦਾ ਸੀ। ਫਿਰ ਸਾਨੂੰ Apaar NGO ਬਾਰੇ ਪਤਾ ਲੱਗਾ। ਜਨਵਰੀ 2020 ਦੇ ਵਿੱਚ ਅੰਕੁਸ਼ ਅਪਾਰ ਆਉਣ ਲੱਗ ਗਿਆ। Apaar ਵਿੱਚ ਜਾਣ ਤੋ ਕੁਝ ਸਮੇਂ ਬਾਅਦ ਸਾਨੂੰ ਇਸ ਵਿੱਚ ਬਹੁਤ ਬਦਲਾਵ ਦੇਖਣ ਨੂੰ ਮਿਲਿਆ ਕੀ ਹੁਣ ਇਹ ਆਪਣੇ ਕੰਮ ਆਪ ਕਰਦਾ ਹੈ ਅਤੇ ਇਸ ਨੂੰ ਕੰਮ ਲਈ ਕਹਿਣਾ ਨਹੀਂ ਪੈਂਦਾ। 29-April-2023 ਦੇ ਵਿੱਚ ਆਪਣੇ ਮੰਮੀ ਪਾਪਾ ਨਾਲ ਪਿੰਡ ਗਿਆ। ਉੱਥੇ ਜਾ ਕੇ ਇਸ ਵਿੱਚ ਇੱਕ ਅਲਗ ਤਰ੍ਹਾਂ ਦਾ ਬਦਲਾਵ ਦੇਖਣ ਨੂੰ ਮਿਲਿਆ । ਹੁਣ ਉਹ ਉੱਥੇ ਜਾ ਕੇ ਘੁੰਮਦਾ ਨਹੀਂ । ਉਹ ਆਪਣੀ ਮੰਮੀ ਦੀ ਮਦਦ ਕਰਦਾ ਹੈ।ਉਹ ਉਹਨਾਂ ਨੂੰ ਨਲਕੇ ਦੇ ਵਿੱਚੋਂ ਪਾਣੀ ਭਰਨ ਨਹੀਂ ਦਿੰਦਾ। ਉਸਦੇ ਮੰਮੀ ਜਿੰਨੀ ਵਾਰੀ ਵੀ ਕਹਿੰਦੇ ਨੇ ਉਹ ਪਾਣੀ ਖੁੱਦ ਭਰ ਕੇ ਲਿਆਉਂਦਾ ਅਤੇ ਆਪਣੇ ਘਰ ਆਏ ਮਹਿਮਾਨਾਂ ਦਾ ਆਦਰ ਕਰਦਾ ਹੈ। ਪਿੰਡ ਦੇ ਵਿੱਚ ਸਾਡਾ ਨਵਾਂ ਘਰ ਬਣਿਆ ਹੈ । ਉਹਨਾਂ ਨੇ ਉਥੇ ਪੂਜਾ ਕਰਵਾਈ ਤੇ ਉਸਨੇ ਬਿਨਾਂ ਕੁਝ ਖਾਦੇ ਪੀਤੇ ਪੂਜਾ ਕੀਤੀ । ਉਸ ਨਵੇ ਘਰ ਦੇ ਵਿੱਚ ਥੋੜਾ ਕੰਮ ਕਰਵਾਉਣਾ ਸੀ। ਛੱਤ ਦੇ ਬੰਨੇ ਬਨਵਾਉਣੇ ਸੀ। ਛੱਤ ਦੇ ਬੰਨੇ ਬਣਵਾਉਣ ਦੇ ਵਿੱਚ ਅੰਕੁਸ਼ ਨੇ ਬਹੁਤ ਮਦਦ ਕੀਤੀ ਤੇ ਜਿੰਨਾ ਵੀ ਪਾਣੀ ਲੱਗਿਆ ਉਹ ਸਾਰਾ ਪਾਣੀ ਅੰਕੁਸ਼ ਨੇ ਨਲਕੇ ਨਾਲ ਭਰਿਆ ਤੇ ਪਾਪਾ ਦੇ ਨਾਲ ਮਿਲ ਕੇ ਇੱਟਾਂ ਨੂੰ ਤਰੀ ਕਰਵਾਈ। ਮਿਸਤਰੀਆਂ ਦੇ ਨਾਲ ਵੀ ਕੰਮ ਕਰਵਾਇਆ। ਇਹ ਸਭ ਕੁੱਝ ਦੇਖ ਕੇ ਅੰਕੁਸ਼ ਦਾ ਪਰਿਵਾਰ ਬਹੁਤ ਖੁੱਸ਼ ਹੋਇਆ । ਉਹ Apaar ਦਾ ਧੰਨਵਾਦ ਕਰਦੇ ਹਨ,ਕੀ ਉਹਨਾ ਨੇ ਉਸ ਨੂੰ ਇਸ ਕਾਬਿਲ ਬਣਾਇਆ।

Ankush’s sister

Mamta Sharma

Leave a Comment

Your email address will not be published. Required fields are marked *

Scroll to Top