Apaar: A Journey Beyond Autism – Support & Solutions

Wonders of Wonderland, the Amusement Park

by Priya ( translation to English by Dr Navneet Bhullar)

9 April 2026

28 ਮਾਰਚ 2026 ਸ਼ਨੀਵਾਰ ਲਈ ਮੈਂ ਜਲਦੀ ਉੱਠਣ ਲਈ ਤਿਆਰ ਹੋਣ ਲੱਗੀ। । ਮੈਂ ਵੰਡਰਲੈਂਡ ਜਾਣ ਲਈ ਬਹੁਤ ਹੀ ਖੁਸ਼ ਸੀ ਕਿਉਂਕਿ ਮੈਂ ਸੁਣਿਆ ਸੀ ਕਿ ਵੰਡਰਲੈਂਡ ਇੱਕ ਅਜਿਹੀ ਜਗ੍ਹਾ ਹੈ ਜੋ ਇੱਕ ਅਲਗ ਹੀ ਦੁਨੀਆ ਵਰਗੀ ਲੱਗਦੀ ਹੈ। ਵੰਡਰਲੈਂਡ ਦੇਖਣ ਲਈ ਪਹਿਲੀ ਵਾਰ ਮੈਨੂੰ ਅਪਾਰ ਨਾਲ ਜਾਣ ਦਾ ਮੌਕਾ ਮਿਲਿਆ। ਵੰਡਰਲੈਂਡ ਜਾਣ ਲਈ ਇਕ ਘੰਟੇ ਦਾ ਸਮਾਂ ਲੱਗਣਾ ਸੀ। ਕਿਰਨ ਤੇ ਉਸ ਦੇ ਪਾਪਾ ਪਿੰਡ ਭੋਜੋਵਾਲ ਰਹਿਣ ਵਾਲੇ ਹਨ । ਵੰਡਲੈਂਡ ਬਹੁਤ ਹੀ ਸੋਹਣੀ ਜਗ੍ਹਾ ਸੀ ਜੋ ਮੈਂ ਸੁਣਿਆ ਸੀ ਉਹ ਉਸ ਵੀ ਕਈ ਗੁਣਾ ਸੋਹਣੀ ਸੀ। ਉੱਥੇ ਜਾ ਕੇ ਮੈਨੂੰ ਐਵੇਂ ਲੱਗਾ ਜਿਵੇਂ ਮੈਂ ਇੱਕ ਹੋਰ ਦੁਨੀਆਂ ਵਿੱਚ ਆ ਗਈ ਹੋਵਾਂ। ਵੰਡਰਲੈਂਡ ਵਿੱਚ ਬਹੁਤ ਸਾਰੇ ਪੇੜ ਲੱਗੇ ਹੋਏ ਸਨ ਜੋ ਆਲੇ ਦੁਆਲੇ ਕਿਤੇ ਵੀ ਨਹੀਂ ਸੀ । ਅੰਦਰ ਜਾਂਦਿਆਂ ਹੀ ਸਭ ਤੋਂ ਪਹਿਲਾਂ ਅਸੀਂ ਇੱਕ ਰਾਈਡ ਕੀਤੀ। ਜਿਸ ਨੂੰ ਕਰਨ ਲੱਗਿਆ ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਪਰ ਸਾਡੇ ਮੈਡਮ ਨਵਨੀਤ ਭੁੱਲਰ ਜੀ ਦੇ ਕਹਿਣ ਤੇ ਮੈਂ ਉਸ ਰਾਈਡ ਤੇ ਬੈਠ ਗਈ ਉਸ ਰਾਈਡ ਤੇ ਬਹੁਤ ਸਾਰੇ ਲੋਕ ਨਹੀਂ ਸਨ ਬੱਸ ਕੁਝ ਹੀ ਲੋਕ ਬੈਠੇ ਸਨ।

ਅਸੀਂ ਗੋਲ ਚੱਕਰ ਤੇ ਬੈਠੇ ਅਤੇ ਉਹ ਵੱਡਾ ਚੱਕਰ ਝੂਟੇ ਦੇ ਰਿਹਾ ਸੀ। ਮੇਰੇ ਨਾਲ ਉਸ ਰਾਈਡ ਤੇ ਮਨੀਸ਼ ਵਰੁਣ, ਰੋਨੀਤ, ਸਰ ਦਵਿੰਦਰ ਗਏ। ਜਦੋਂ ਰਾਈਡ ਸ਼ੁਰੂ ਹੋਈ, ਮੇਰਾ ਪੂਰਾ ਸਰੀਰ ਕੰਬ ਰਿਹਾ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਪਰ ਬਾਅਦ ਵਿੱਚ ਹੌਲੀ ਹੌਲੀ ਸਭ ਕੁਝ ਠੀਕ ਹੋ ਗਿਆ। ਮੈਂ ਪਹਿਲਾ ਕਦੇ ਕੋਈ ਰਾਈਡ ਨਹੀਂ ਕੀਤੀ ਸੀ। ਰਾਈਡ ਕਰਨ ਤੋਂ ਬਾਅਦ ਅਸੀਂ ਵੰਡਰਲੈਂਡ ਦੇ ਥੋੜਾ ਅੰਦਰ ਹੋਰ ਗਏ ਤੇ ਉੱਥੇ ਇੱਕ ਭੂਤ ਬੰਗਲਾ ਪੌੜੀਆਂ ਚੜ ਕੇ ਉਤਲੀ ਮੰਜ਼ਿਲ ਤੇ ਬਣਿਆ ਹੋਇਆ ਸੀ ਅਸੀਂ ਭੂਤ ਬੰਗਲਾ ਦੇਖਣ ਲਈ ਅੰਦਰ ਗਏ। ਉਸ ਵਿੱਚ ਕਾਫੀ ਹਨੇਰਾ ਸੀ। ਗੁਫਾ ਬਣੀ ਹੋਈ ਸੀ ਜਿਸ ਵਿੱਚ ਅਸੀਂ ਚਲਦੀਆਂ ਕੁਰਸੀਆਂ ਤੇ ਘੁੰਮੇ, ਡਰਾਵਣੀਆ ਆਵਾਜ਼ਾਂ ਨਿਕਲ ਰਹੀਆਂ ਸੀ, ਤੇ ਕੁੁੁੁਝ ਪਿੰਜਰ ਸਾਨੂੰ ਚਲਦਿਆਂ ਨੂੰ ਹੱਥ ਵੀ ਲਗਾਉਂਦੇ ਸੀ। ਵਰੁਣ ਤੇ ਰੋਣਿਤ ਡਰੇ, ਪਰ ਮਨੀਸ਼ ਦੋ ਵਾਰੀ ਭੂਤ ਬੰਗਲੇ ਵਿੱਚ ਘੁੰਮਿਆ।ਭੂਤ ਬੰਗਲੇ ਦੇ ਸਾਹਮਣੇ ਹੀ ਇੱਕ ਛੋਟੀ ਜਿਹੀ ਝੀਲ ਸੀ ਉਸ ਵਿੱਚ ਬਹੁਤ ਸਾਰੇ ਲੋਕ ਬੋਟਿੰਗ ਕਰ ਰਹੇ ਸੀ।

ਮੈਨੂੰ ਝੀਲ ਕੋਲ ਵੱਡੇ ਪੱਥਰਾਂ ਵਿੱਚ ਬਣਿਆ ਝਰਨਾ ਬਹੁਤ ਪਸੰਦ ਆਇਆ। ਫਿਰ ਅਸੀਂ ਭੂਤ ਬੰਗਲਾ ਵੇਖਦੇ ਹੋਏ ਵਾਟਰ ਪਾਰਕ ਗਏ। ਉਹ ਜਗ੍ਹਾ ਵੀ ਬਹੁਤ ਅਦਭੁਤ   ਬਣਾਈ ਹੋਈ ਸੀ ਬਹੁਤ ਸੋਹਣਾ ਟਰੇਨ ਦਾ ਪੂਲ ਬਣਿਆ ਹੋਇਆ ਸੀ ਤੇ ਬਹੁਤ ਸਾਰੀਆਂ ਵਾਟਰ ਸਲਾਈਡ   ਸੀ। ਵੋਟਰ ਪਾਰਕ ਦੇਖਦੇ ਹੋਏ ਅਤੇ ਕੁਝ ਰਾਈਡਾ ਹੋਰ ਕੀਤੀਆਂ। ਸਾਡਾ ਖਾਣ ਦਾ ਟਾਈਮ ਹੋ ਗਿਆ ਸੀ ਫਿਰ ਅਸੀਂ ਥੋੜਾ ਸਨੈਕਸ ਖਾ ਕੇ ਫਿਰ ਅਸੀਂ ਘੁੰਮਣ ਲਈ ਚਲੇ ਗਏ। ਵੰਡਰਲੈਂਡ ਦੀ ਝੀਲ ਦੇ ਆਲੇ ਦੁਆਲੇ ਇੱਕ ਘੁੰਮਣ ਵਾਲੀ ਟ੍ਰੇਨ ਸੀ ਅਸੀਂ ਉਸ ਟ੍ਰੇਨ ਵਿੱਚ ਸਾਰੇ ਬੈਠ ਗਏ ਤੇ ਸਾਰਿਆਂ ਨੇ ਝੀਲ ਦਾ ਪੂਰਾ ਘੇਰਾ ਲਾ ਕੇ ਆਨੰਦ ਮਾਣਿਆ। ਫਿਰ ਮੈਂ ਤੇ ਮੇਰੇ ਅਪਾਰ ਸਟਾਫ ਨੇ ਝੀਲ ਵਿੱਚ ਬੋਟਿੰਗ ਕੀਤੀ। ਵੰਡਰਲੈਂਡ ਵਿੱਚ ਇੱਕ ਬਹੁਤ ਸੋਹਣਾ ਡਿਸਕੋ ਵੀ ਬਣਿਆ ਹੋਇਆ ਸੀ। ਜਿੱਥੇ ਅਪਾਰ ਦੇ ਪੂਰੇ ਸਟਾਫ ਨੇ ਡਾਂਸ ਕੀਤਾ ਤੇ ਸਾਡੀ ਕਲਾਇੰਟ ਕਿਰਨ ਨੇ ਵੀ ਬਹੁਤ ਡਾਂਸ ਕੀਤਾ ਜੋ ਡਾਂਸ ਕਰਦੇ ਹੋਏ ਸਾਰੇ ਬਹੁਤ ਸੋਹਣੇ ਤੇ ਖੁਸ਼  ਲੱਗ ਰਹੇ ਸੀ। ਅਸੀਂ ਚਾਰ ਘੰਟੇ ਘੁੰਮੇ   ਅਖੀਰ ਲਾਜਵਾਬ ਖਾਣਾ ਖਾ ਕੇ ਵਾਪਸ ਰਵਾਨਾ ਹੋ ਗਏ।  

On Saturday March 28, 2026, I awoke earlier to get ready. I was excited about visiting Wonderland as I had heard that place is like another world. I was getting the chance to visit Wonderland with APAARites. It would take about an hour to get there. Kiran and her father were picked from their village Bhojowal. I was impressed by the beauty of Wonderland. It exceeded my expectations. I felt like I was in another world. There were so many trees there, unlike in the surrounding area. I got on a ride, which I was scared of but Mam Navneet bhullar insisted and I got on it.

There were not many persons on the ride. We sat around a circular structure and it swung back and forth. Varun, Ronit and Davinder sir sat with me. My body was quaking in fear. It abated completely soon after though. I had never before been on any ride in my life. We went further into Wonderland and climbed some steps leading to the bhoot bangla, a cave where we sat on motroised moving chairs and roamed in the dark as scary sounds eruoted, and a skeleton touched us now and then. Varun and Ronit were scared but Manish went a second time into the Bhoot bangla.

There was a little lake by the Bhoot bangla where people were boating. As we climbed down from the Bhoot bangla, we saw a lovely waterfall on rocks which I loved ( in photo). We visited the Water Park next. It was an astonishing place with a train bridge and water slides. We then went on some more rides, including a slow train around the small lake. I paddle boated in the lake with Davinder sir. We ate some snacks around noon. There was a lovely disco in Wonderland where we danced – both clients and staff. Kiran too danced. It was a beautiful sight.

We were in Wonderland for four hours, finally  had a sumptuous lunch there and departed..

Leave a Comment

Your email address will not be published. Required fields are marked *

Scroll to Top